ਵਿਕਟੋਰੀਆ ਵਿੱਚ ਹਰ ਕਿਸੇ ਨੂੰ ਆਪਣੀ ਚਮੜੀ ਦੀ ਸੁਰੱਖਿਆ ਕਰਨ ਅਤੇ ਚਮੜੀ ਦਾ ਕੈਂਸਰ ਹੋਣ ਦੇ ਜ਼ੋਖਮ ਨੂੰ ਘਟਾਉਣ ਵਿੱਚ ਮੱਦਦ ਕਰਨ ਲਈ, ਸਨਸਮਾਰਟ ਵਿਕਟੋਰੀਆ ਨੇ ਗਰਮੀਆਂ ਦੌਰਾਨ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਜਦੋਂ UV ਇੰਡੈਕਸ (ਸੂਚਕਾਂਕ) ਆਮ ਤੌਰ 'ਤੇ ਬਹੁਤ ਜ਼ਿਆਦਾ ਅਤੇ ਅਤਿਅੰਤ ਉੱਚੇ ਪੱਧਰ ਤੱਕ ਪਹੁੰਚਦਾ ਹੈ।
ਸਾਡੀ ਮੁਹਿੰਮ ਦੀ ਵੀਡੀਓ ਇੱਥੇ ਦੇਖੋ।
ਸਨਸਮਾਰਟ ਵਿਕਟੋਰੀਆ ਦੀ ਨਵੀਂ ਮੁਹਿੰਮ ਹਰ ਕਿਸੇ ਨੂੰ ਸੂਰਜ ਤੋਂ ਸੁਰੱਖਿਆ ਦੀ ਵਰਤੋਂ ਕਰਨ ਨੂੰ ਯਾਦ ਦਿਵਾਉਂਦੀ ਹੈ, ਭਾਵੇਂ ਇਹ ਪਿਕਨਿਕ, ਬਾਗਬਾਨੀ, ਸੈਰ ਕਰਨ, ਬੱਚਿਆਂ ਨੂੰ ਬਾਹਰ ਖੇਡਦੇ ਸਮੇਂ ਦੇਖਣ ਵਰਗੀਆਂ ਚੀਜ਼ਾਂ ਕਰਨ ਵੇਲੇ ਹੋਵੇ।
ਸੂਰਜ ਦੀ UV ਰੇਡੀਏਸ਼ਨ ਦੇ ਵਾਰ-ਵਾਰ ਸੰਪਰਕ ਵਿੱਚ ਆਉਣ ਨਾਲ ਚਮੜੀ ਦੇ ਕੈਂਸਰ ਵੀ ਹੋ ਸਕਦੇ ਹਨ ਜੋ ਹੋਰ ਅੰਗਾਂ ਵਿੱਚ ਫ਼ੈਲ ਸਕਦੇ ਹਨ।
ਵਿਕਟੋਰੀਆਈ ਡਾਕਟਰ Bhajanpreet Rawal ਸਨਸਮਾਰਟ ਵਿਕਟੋਰੀਆ ਦੀ ਚਮੜੀ ਦੇ ਕੈਂਸਰ ਦੀ ਰੋਕਥਾਮ ਮੁਹਿੰਮ ਦਾ ਸਮਰਥਨ ਕਰ ਰਿਹਾ ਹੈ ਅਤੇ ਸਾਰੇ ਪੰਜਾਬੀ ਬੋਲਣ ਵਾਲੇ ਭਾਈਚਾਰਿਆਂ ਨੂੰ ਇਸ ਸਮੁੱਚੇ ਨੂੰ ਅੱਗੇ ਸਾਂਝਾ ਕਰਨ ਦੀ ਅਪੀਲ ਕਰ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰਾ ਭਾਈਚਾਰਾ ਜਾਣਦਾ ਹੈ ਕਿ ਆਪਣੇ ਆਪ ਨੂੰ ਕਿਵੇਂ ਢੱਕਣਾ ਹੈ ਅਤੇ ਚਮੜੀ ਦੇ ਕੈਂਸਰ ਹੋਣ ਦੇ ਆਪਣੇ ਜ਼ੋਖਮ ਨੂੰ ਕਿਵੇਂ ਘਟਾਉਣਾ ਹੈ।
"ਇਹ ਅਹਿਮ ਹੈ ਕਿ ਜਦੋਂ ਯੂਵੀ ਇੰਡੈਕਸ 3 ਤੱਕ ਪਹੁੰਚ ਜਾਂਦਾ ਹੈ ਤਾਂ ਵਿਕਟੋਰੀਆ ਵਿੱਚ ਗਰਮੀਆਂ ਵਿੱਚ ਬਾਹਰ ਰਹਿਣ ਅਤੇ ਸਮਾਂ ਬਿਤਾਉਣ ਵਾਲਾ ਹਰ ਵਿਅਕਤੀ ਸੂਰਜ ਤੋਂ ਸੁਰੱਖਿਆ ਦੀ ਵਰਤੋਂ ਕਰਦਾ ਹੈ।"
"ਸੂਰਜ ਤੋਂ ਸੁਰੱਖਿਆ ਦੀ ਵਰਤੋਂ ਕਰਨ ਦਾ ਮਤਲਬ ਹੈ ਕਿ ਤੁਸੀਂ ਭਵਿੱਖ ਵਿੱਚ ਆਪਣੇ ਪਰਿਵਾਰ ਲਈ ਇੱਥੇ ਮੌਜ਼ੂਦ ਹੋ ਸਕਦੇ ਹੋ ਅਤੇ ਆਪਣੇ ਚਮੜੀ ਦੇ ਕੈਂਸਰ ਦੇ ਜ਼ੋਖਮ ਨੂੰ ਘਟਾ ਸਕਦੇ ਹੋ।"